The anthem for the world has already been written. It was written in 16th Century by Guru Nanak, and that this anthem is not only for the world, but for the entire universe.

Rabindranath Tagore depicting ‘Gagan Mein Thaal’ (via 22g)

ਪਿੰਡਾਂ ਨੂੰ ਪਿੰਡ ਹੀ ਰਹਿਣ ਦਿਓ ਜਨਾਬ
ਕਿਉਂ ਸ਼ਹਿਰ ਬਣਾਉਣ ਤੇ ਤੁਲੇ ਓ
ਪਿੰਡ ਰਹੋਗੇ ਤਾਂ
ਮਾਂ ਪਿਓ ਦੇ ਨਾਂ ਤੋਂ ਜਾਣੇ ਜਾਓਗੇ
ਸ਼ਹਿਰ ਚ ਰਹੋਗੇ ਤਾਂ
ਮਕਾਨ ਨੰਬਰ ਤੋਂ ਪਛਾਣੇ ਜਾਓਗੇ …

dhillon-vp:

ਤੂੰ ਠਹਿਰ
ਮੇਰੀਆ ਅੱਖਾਂ ਵਿਚਲੀ ਸਿਆਹੀ ਹਲੇ ਸੁੱਕੀ ਨਹੀਂ ਤੇ ਨਾ ਹੀ ਥੱਕੀਆਂ ਨੇ ਇਹ ਅੱਖਾਂ ਜੋ ਬਿਨ ਝਪਕੇ ਹੀ ਤੱਕ ਸਕਦੀਆਂ ਨੇ
ਤੈਨੂੰ…
ਆਉਣ ਵਾਲੀਆ ਕਈ ਸਦੀਆ ਤੀਕ
ਤੇ
ਤੂੰ ਫਿਕਰ ਨਾ ਕਰ…
ਮੇਰੇ ਸੁਪਨਿਆ ਨੇ ਫਿਰ
ਖੰਭ ਖਿਲਾਰ ਲਏ ਨੇ
ਪੁੰਗਾਰੇ ਦੀ ਰੁੱਤ ਵਾਂਗ…. ਜਿੰਨ੍ਹਾ ਤੇ ਹਲੇ ਬਹਾਰ ਦੇ
ਫੁੱਲ ਖਿੜਨੇ ਬਾਕੀ ਨੇ ✨
#ਆਰਫ਼ਾਨਾ ਕਲਾਮ~

ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਚ…
ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ…
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ…..
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ..
ਹੋਏ ਹੋਣਗੇ ਸੀਤ ਦੇ ਨਾਲ ਸੁੰਨੇ…..
ਨਿੱਕੇ-ਨਿੱਕੇ ਉਹ ਅੰਗ ਵੀ ਯਾਦ ਰੱਖਿਓ…
ਤੁਰੇ ਹੋਣਗੇ ਜਦੋਂ ਸ਼ਹੀਦੀਆਂ ਨੂੰ….
ਖੂਨੀ ਚੜੀ ਸੀ ਸੰਝ ਵੀ ਯਾਦ ਰੱਖਿਓ..
ਮੌਤ ਨੂੰ ਵੀ ਮੌਤ ਜੋ ਪਾਂਵਦੇ ਸੀ…
ਤੇ ਉਹ ਹੌਂਸਲੇ ਬੁਲੰਦ ਵੀ ਯਾਦ ਰੱਖਿਓ..
ਸਿਦਕ ਜਿਸਨੇ ਸਿੱਖੀ ਦਾ ਪਰਖਿਆ ਸੀ….
ਤੇ ਉਹ ਜਾਲਿਮ ਕੰਧ ਵੀ ਯਾਦ ਰੱਖਿਓ….
ਰੰਗਾ ਵਿੱਚ ਬੇਸ਼ੱਕ ਰਿਹੋ ਰੰਗੇ…..
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ..
ਹਰ ਧਰਮ ਦੀ ਕਦਰ ਖੂਬ ਕਰਿਓ…
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ…।।
.
|| ਛੋਟੇ ਲਾਲਾਂ ਦੀ ਸ਼ਹਾਦਤ ਨੂੰ ਪਰਣਾਮ ||
ਸ਼ਹੀਦੀ ਸਪਤਾਹ 🙏🙏🙏🙏
@neerumittal @rgxsingh @veerarjunsingh @jasleenbhatti @tarunshergill @sunnycheema @jattifying @gursimranksidhu @preet0039 @balneetkaur @unknown-singh @dhillon-vp

@jpdhillon77